(1) ਕਦੇ ਹੋਇਆ ਕਰਦਾ ਸੀ ਬੜਾ ਹੀ ਨਾਮ ਇਸ ਸ਼ਹਿਰ ਦਾ,
ਹੋ ਕੇ ਬਹਿ ਗਿਆ ਸੀ ਮੈਂ ਵੀ ਤਾ ਇਸ ਸ਼ਹਿਰ ਦਾ |
ਓਪਰੀ ਜਿਹੀ ਧਰਤੀ ਤੇ ਓਪਰੇ ਜਿਹੇ ਲੋਕ ਮਿਲੇ,
ਜਦ ਨਵਾ-ਨਵਾ ਹੋਇਆ ਸੀ ਮੈਂ ਮਹਿਮਾਨ ਇਸ ਸਹਿਰ ਦਾ |
ਰਹਿਣ ਲਈ ਛੱਤ ਮਿਲੀ ਢਿੱਡ ਲਈ ਰੁਜਗਾਰ ਮਿਲਿਆ,
ਮੇਰੇ ਉਤੇ ਬੜਾ ਅਹਿਸ਼ਾਨ ਇਸ ਸਹਿਰ ਦਾ |
ਹੁਣ "ਚਿੱਟੇ ਬੰਗਲੇ" "ਕਾਲੇ ਕਾਂਵਾ" ਉੱਤੇ ਭਾਰੂ ਇਥੇ,
ਹਰ "ਪੰਛੀ" ਬੋਲਦਾ ਇਹਨਾ ਦੀ "ਜੁਬਾਨ" ਇਸ ਸਹਿਰ ਦਾ |
ਰੰਗਾ ਅਤੇ ਬੌਲੀ ਕਰਕੇ ਹੁੰਦੇ ਨੇ ਵਿਤਕਰੇ ,
"ਜੌਹਲ" ਇਸੇ ਕਰਕੇ ਹੋਇਆ ਨਾਂ ਬਦਨਾਮ ਇਸ ਸਹਿਰ ਦਾ ||
(2) ਰਾਤ ਕਾਲੀ ਜਿਹੀ ਜਿੰਦਗੀ ਸਾਡੀ ਕੁੱਝ ਨਜਰੀ ਨਾ ਆਵੇ,
ਭਟਕ ਗਏ ਹਾ ਰਸ਼ਤਾ ਯਾਰੋ ਨਾ ਕੋਈ ਰਸ਼ਤਾ ਆਣ ਦਿਖਾਵੇ |
ਹੰਝੂ, ਹਾਉਂਕੇ, ਹਾਵਾ ਹੀ ਸਾਡੇ ਪੱਲੇ ਨੇ,
ਇੱਕ ਇਹ ਇਕੱਲਾਪਣ ਜੋ ਸਾਨੂੰ ਆਣ ਛਤਾਵੇ |
ਮੈਂ ਇਕੱਲਾ, ਪੈਂਡਾ ਲੰਮਾ ਨਾਲ ਸੀ ਮੇਰੇ ਤਨ ਦੇ ਸਾਂਥੀ,
ਜਿੰਨਾ ਨੇ ਮੇਰਾ ਸਾਥ ਨੀ ਛੱਡਿਆ,ਓਹ ਸੀ ਮੇਰੇ ਹੀ ਪਰਛਾਂਵੇਂ |
ਹੁਣ ਤਾ ਇੱਕੋ ਖਵਾਂਹਿਸ਼ ਹੈ ਰੱਬਾ "ਜੌਹਲ" ਦੀ,
ਕਿ ਮਰਨ ਤੋਂ ਬਾਅਦ ਤਾ ਓਹਦੀ ਕਬਰ ਉੱਤੇ ਕੋਈ ਦੀਵਾ ਆਣ
ਜਗਾਵੇ......................... .......
(3) ਚੀਜ਼ ਵਡੇਰੀ ਮਿਲ ਜਾਦੀ ਤਾ ਰੱਬ ਵੀ ਭੁੱਲ ਜਾਦਾ,
ਮੁੱਠੀ ਜਦ ਖੁੱਲੀ ਉਹ ਕਿਸ਼ਮਤ ਕਹਿਲਾਈ ਏ |
ਕਿੱਦਾ ਪੜ੍ ਲੈਦੇ ਨੇ ਲੋਕ ਲਕੀਰਾ ਹੱਥ ਦੀਆ,
ਇਹ ਤਾ ਉਹ ਵੀ ਨੀ ਪੜ੍ ਸਕਿਆ ਜੀਹਨੇ ਆਪ ਬਣਾਈ ਏ |
ਕੁੱਝ ਤਾ ਖੋਹ ਕੇ ਤਰ ਜਾਂਦੇ ਨੇ ਕਿਸ਼ਮਤ ਹੋਰਾ ਦੀ,
ਇਹ ਹਾਸ਼ਿਲ ਕਰਨ ਦੀ ਤਰਕੀਬ ਕਿਸੇ ਵਿਰਲੇ ਨੇ ਪਾਈ ਏ |
ਮੇਰੀ-ਮੇਰੀ ਕਿਉਂ ਕਰਦਾ ਇੱਕ ਦਿਨ ਹੋ ਜਾਣਾ ਢੇਰੀ ਏ,
ਤੇਰੀ ਹਸ਼ਤੀ ਬੰਦਿਆ ਰੱਬ ਨੇ ਖਾਕ ਬਣਾਈ ਏ |
ਕੋਸ਼ਿਸ਼ ਤੇ ਕਿਸ਼ਮਤ ਨੇ ਹੀ "ਜੌਹਲ" ਨੂੰ ਇਥੋ ਤੱਕ ਪੁੰਹਚਾਇਆ ਏ,
ਬਾਕੀ ਕਰਨ ਕਰਾਵਣ ਵਾਲਾ ਓਹਦਾ ਸ਼ਾਈ ਏ..................
Submitted By:-
AVTAR SINGH JOHAL
Barnala
Village Pandoori