Delicious LinkedIn Facebook Twitter RSS Feed

Punjabi Mix Shayari

ਪਿੰਡ RAMPURE ਵਾਲਿਆ ਨੂੰ ਸ਼ੌਕ ਸਰਦਾਰੀ ਦਾ,
ਇੱਕ ਬੁਲੀਟ ਦੀ ਸਵਾਰੀ ਦਾ,
ਇਕੱਲੀਆ ਗੱਲਾ ਨਾਲ ਨਈ ਸਾਰੀ ਦਾ,
ਘਰੋ ਕੱਢ ਕੇ ਬੰਦਾ ਮਾਰੀ ਦਾ.

ਕੀ ਦੱਸਾ ਯਾਰੋ ਆਪਨੇ ਬਾਰੇ,
ਪੁਤਲਾ ਹਾ ਮੈ ਮਿੱਟੀ ਦਾ,
ਤਿਨ ਰੰਗ ਮੁੱਕ ਜਾਂਦੇ ਜਦ "ਅਠਵਾਲਾ" ,
ਫਿਰ ਵੇਲਾ ਆਉਦਾ ਚਾਦਰ ਚਿੱਟੀ ਦਾ! ''

ਜੇ ਮੰਨਿਆ ਨਾ ਪਿਓ ਤੇਰਾ ਜਮਾ ਨਾ ਡਰੀਂ,
ਮੇਰੇ ਬਿਨ੍ਹਾਂ ਹੋਰ ਕੀਤੇ ਹਾਂ ਨਾ ਭਰੀ,
ਮੌਕਾਂ ਜਿਹਾ ਦੇਖ ਦੋਵੇ ਘਰ ਛੱਡ ਜਾਵਾਗੇਂ,
ਚੰਡੀਗੜ੍ਹ ਕਚੈਰੀਆ 'ਚ'ਵਿਆਹ ਕਰ ਵਾਮਾਗੇ,
ਪਿੰਡ RAMPURE ਵਾਲਾ GAGGU ਰਹਿੰਦਾ ਸਦਾ ਤੇਰੇ ਕੋਲ,
ਤੈਨੂੰ ਅਗਲੀ ਚਿੱਠੀ 'ਚ'ਦੱਸੁ ਡਰ ਕਿਸਦਾ,
ਜਿਉਣ ਜੋਗੇ ਦਾ ਚਿੱਠੀ ਵਿੱਚੋ ਮੁੱਖ ਦਿਸਦਾ.

ਸ਼ੌਕ ਨਹੀ ਸੀ ਸਾਨੂੰ ਆਸ਼ਕੀ ਦਾ,
ਹਰਕਤਾ ਉਸ ਦੀਆ ਨੇ ਆਸ਼ਕ ਬਣਾ ਦਿੱਤਾ,
ਆਪਣੇ ਆਪ ਵਿੱਚ ਰਿਹਦਾ ਸੀ ਮਸਤ ਕਦੇ,
ਅੱਜ ਯਾਦਾਂ ਉਹ ਦੀਆਂ ਨੇ ਗਮਾ ਵਿੱਚ ਪਾ ਦਿੱਤਾ,
ਜਿਹੜਾ ਦਾਰੂ ਤੋਂ ਨਫਰਤ ਕਰਦਾ ਸੀ,
ਪੈੱਗ ਓਸ ਦੇ ਬੁੱਲਾ ਨੂੰ ਲਵਾ ਦਿਤਾ
ਨਹੀਂ ਬਿਹਦਾ ਸੀ ਕਦੇ ਸ਼ਰਾਬੀਆ ਵਿੱਚ,
ਪਿਆਰ ਓਸ ਦੇ ਨੇ ਜਿੰਦੇ ਨੂੰ ਵੈਲੀ ਬਣਾ ਦਿੱਤਾ..

ਜੇ ਤੂੰ ਲੋਣੀ ਐ ਉਡਾਰੀ ਲਾਲੈ ਆਸਮਾਨ ਤੇ,
ਜੇ ਤੂੰ ਸੁੱਟਣਾ ਐ ਜਾਲ ਸੁੱਟ ਅਠਵਾਲ ਤੇ,
ਨੀ ਕਹਿੰਦੇ ਅੰਬਰਾਂ ਤੋਂ ਉੱਡਦੀ ਕਬੁਤਰੀ,
ਉਤਾਰ ਲੈਂਦਾਂ ਜੱਟ ਕੁੱੜੀਏ!!

ਕੁੜੀ ਸਾਡੇ ਕੋਲੋਂ ਇਕ ਨਾ ਫ਼ੱਸੀ,ਲੋਕਾਂ ਨੇ ਲੱਖ ਫ਼ਸਾਇਆਂ
ਸ਼ਹਿਰਾਂ ਵਾਲੇ ਕਿਹ ਦਿੰਦੇ ਨੇ ਅਸੀਂ ਰਹਿਏ ਸੰਗਦੇ,
ਉਂਝ ਭਾਵੇਂ ਸਾਡੇ ਕੋਲੋਂ ਬੰਦਾ ਮੱਰਵਾ ਲਵੋ,
ਪਰ ਕੁੜੀ ਮੁਹਰੇ ਸਾਡੇ ਬੱਲ ਕੰਬਦੇ.

ਨੀ ਤੂੰ ਹਿੱਕ ਉੱਤੇ ਟੈਟੂ ਬੰਨਵਾਈ ਫਿਰ ਦੀ,
ਪਿੰਡ RAMPURE ਦੀ ਮੰਡੀਰ ਪਿੱਛੇ ਲਾਈ ਫਿਰ ਦੀ,
ਨੀ ਤਾੜ ਤਾੜ ਪੈਣ ਤਾੜੀਆਂ ਨੀ ਅੱਡੀ ਹਿੱਕ ਨੂੰ ਚੀਰ ਦੀ ਜਾਵੇ,
ਨੀ ਕੁੱੜੀ ਗਿੱਧੇ ਵਿੱਚ ਲੱਕ ਲੱਚਕਾਵੇ..
.
ਰੰਗ ਬਿਰੰਗੀ ਦੁਨੀਆ ਦੇ ਵਿੱਚ
ਕੀ ਕੀ ਰੰਗ ਵਿਖਾਉਂਦੇ ਲੋਕ।
ਰੋਂਦਿਆਂ ਨੂੰ ਨੇ ਹੋਰ ਰਵਾਉਂਦੇ,
ਹੱਸਦਿਆਂ ਹੋਰ ਹਸਾਉਂਦੇ ਲੋਕ।
ਲੱਖ ਅਹਿਸਾਨਾਂ ਨੂੰ ਭੁੱਲ ਜਾਂਦੇ,
ਖਤਾ ਨਾ ਇੱਕ ਭੁਲਾਉਂਦੇ ਲੋਕ।
ਵਾਂਗ ਖਿਡੌਣਾ ਦਿਲ ਨਾਲ਼ ਖੇਡਣ,
ਇੰਝ ਵੀ ਦਿਲ ਪਰਚਾਉਂਦੇ ਲੋਕ।
ਆਪ ਕਿਸੇ ਦੀ ਗੱਲ ਨਾ ਸੁਣਦੇ,
ਹੋਰਾਂ ਨੂੰ ਸਮਝਾਉਂਦੇ ਲੋਕ।
ਪਹਿਲਾਂ ਜਿਗਰੀ ਯਾਰ ਕਹਾਉਂਦੇ,
ਮਗਰੋਂ ਪਿੱਠ ਦਿਖਾਉਂਦੇ ਲੋਕ।
ਬਹੁਤ ਬੁਰੀ ਏ ਦਾਰੂ ਮਿੱਤਰਾ,
ਪੀ ਕੇ ਨੇ ਸਮਝਾਉਂਦੇ ਲੋਕ।
ਹੋਰਾਂ ਦੀ ਗੱਲ ਭੰਡਦੇ ਫਿਰਦੇ,
ਖ਼ੁਦ ਨੂੰ ਰਹਿਣ ਸਲਾਹੁੰਦੇ ਲੋਕ।
ਪਤਾ ਨਹੀਂ ਕਿਉਂ ਆਪ ਨਾ ਕਰਦੇ,
ਦੂਜਿਆਂ ਤੋਂ ਜੋ ਚਾਹੁੰਦੇ ਲੋਕ।ਕੀ ਦਸਾਂ ਮੈਂ ਤੁਹਾਨੂੰ ਅਪਨੇ ਬਾਰੇ,
ਇਥੇ ਲਫਜਾਂ ਦੀ ਕੋਈ ਘਾਟ ਨਹੀਂ.....
ਕੀ ਲਿਖਾਂ ਮੈਂ ਅਪਨੀਆਂ ਵਡਿਆਈਆਂ ਨੂੰ,
ਇਥੇ ਐਬਾਂ ਦੀ ਵੀ ਕੋਈ ਘਾਟ ਨਹੀਂ.....
ਕਰ ਸਕਦਾ ਕਿਵੇਂ ਬਿਆਨ ਮੈਂ ਅਪਨੇ ਆਪ ਨੂੰ ਆਪ,
ਜਿੰਦਗੀ ਐ ਇਹ ਮੇਰੀ ਕੋਈ ਕਿਤਾਬ ਚ' ਲਿਖਿਆ ਪਾਠ ਨਹੀਂ.....
ਪੁੱਛਣਾ ਹੋਵੇ ਜੇ ਮੇਰੇ ਬਾਰੇ ਤਾਂ ਪੁਛੋ ਮੇਰੇ ਰੱਬ ਕੋਲੋ,
ਉਸ ਤੋਂ ਵੱਡੀ ਦੁਨਿਆ ਦੇ ਵਿੱਚ ਹੋਰ ਕੋਈ ਦਾਤ ਨਹੀਂ .....
ਕਰ ਸਕਦਾਂ ਪਾਰ ਸਮੁੰਦਰਾਂ ਨੂੰ ਤੇ ਚਿਰ ਸਕਦਾਂ ਪਹਾੜਾਂ ਨੂੰ,
ਇਹ ਵੀ ਉਹਦੀ ਮੇਹਰ ਐ ਲੋਕੋ ਕੋਈ ਮੂੰਹੋਂ ਨਿਕਲਿਆ ਵਾਕ ਨਹੀਂ.....

ਸਾਨੂੰ ਸ਼ੋਕ ਨੀ ਪਿਆਰ ਪਾਣ ਦਾ । ਸਾਡੀਆਂ ਯਾਰਾਂ ਨਾਲ ਬਹਾਰਾਂ ਨੇ।ਇਸ ਰਾਹ ਵਿੱਚ ਨੀਰਾ ਧੋਖਾ ਹੈ ।ਦਗੇਬਾਜ ਸਾਰੀਆਂ ਨਾਰਾਂ ਨੇ । ਹਰ ਕੋਈ ਨਹੀ ਹੂੰਦੀ ਹੀਰ ਜਹੀ ।ਇਥੇ ਸਾਹਿਬਾ ਜਹੀਆਂ ਹਜਾਰਾਂ ਨੇ । ਉਹ ਜੱਖਮ ਨਹੀ ਕਦੀ ਭਰ ਹੁੰਦੇ । ਇਹ ਮਾਰਦੀਆਂ ਇਹੋ ਜਹੀਆਂ ਮਾਰਾਂ ਨੇ । ਅਸੀ ਜਾਣਕੇ ਕੀਸੀ ਨੂੰ ਮੂੰਹ ਨੀ ਲਾਦੇਂ ।ਊਂਜ ਮਰਦੀਆਂ ਸਾਡੇ ਤੇ ਹਜਾਰਾਂ ਨੇ .........

ਕਇਆਂ ਨੂੰ ਅਸੀਂ ਚੁਭਦੇ ਹਾਂ ਕੰਡੇ ਵਾਂਗੂ,
ਤੇ ਕਈ ਸਾਨੂੰ ਰੱਬ ਬਾਨਾਈ ਫਿਰਦੇ,
ਕਈ ਦੇਖ ਸਾਨੂੰ ਬਦਲ ਲੈਂਦੇ ਨੇ ਰਾਹ ਆਪਣਾ,
ਤੇ ਕਈ ਸਾਡੇ ਰਾਹਾਂ 'ਚ ਫੁਲ ਨੇ ਵਛਾਈ ਫਿਰਦੇ,

ਐਵੇਂ Blog ਵੇਖ ਕੇ ਤੁਰ ਜਾਣਾ ਚੰਗੀ ਗੱਲ ਨਹੀਂ
Comment ਕਰਨ ਨੂੰ ਜ਼ਿਆਦਾ ਟਾਈਮ ਨੀ ਲਗਦਾ...

ਸਤਿ ਸ਼ੀ੍ ਅਕਾਲ ਫਤਿਹ ਅਦਾਬ ਨਮਸਤੇ
ਫਤਿਹ ਅਦਾਬ ਨਮਸਤੇ ਉਸਦੀ ਜੇਹੜਾ ਪਹਿਲ ਦਿਖਾਵੇ
ਖੁਦ ਕਰੀਏ ਤਾਂ ਖੁਦਾ ਕਬੂਲੇ ਦੂਜਾ ਖੁਦ ਲੈ ਜਾਵੇ
ਕੀਤੇ ਅਦਬ ਦਾ ਅਦਬ ਕਰੇ ਨਾਂ ਬੇ-ਅਦਬਾ ਕਹਿਲਾਵੇ
ਪਿਆਰ ਕਰੇ ਦਾ ਪਿਆਰ ਨਾਂ ਮੋੜੇ ਉਹ ਨਾਂ ਬਖਸ਼ਿਆ

ਭੰਗੜੇ ਪਾਉਣ ਨੂੰ ਪੱਬ ਕਲੱਬਾਂ ਘੁੰਮਣ ਫਿਰਨ ਨੂੰ ਕਾਰਾਂ
ਖਾਣ ਪੀਣ ਨੂੰ ਦਾਰੂ ਮੁਰਗੇ ਸਸਤੇ ਮਿਲਨ ਬਜਾਰਾਂ
ਕੰਮ ਕਰਨ ਨੂੰ ਜੌਬਾਂ ਲੱਗੀਆਂ ਸ਼ਾਵਾ ਸ਼ੇ ਸਰਕਾਰਾਂ
ਹਿੰਦੁਸਤਾਨੀ ਪਾਕਿਸਤਾਨੀ ਯਾਰਾਂ ਨਾਲ ਬਹਾਰਾਂ
ਜੇ ਪੌਂਡਾਂ ਨੂੰ ਜਰਬਾਂ ਦੇਈਏ ਬਣਦੇ ਨੋਟ ਹਜਾਰਾਂ
ਤੇਰੀ ਰਹਿਮਤ ਦਾ ਮੈਂ ਕਿੱਥੋ ਕਰਜ਼ ਉਤਾਰਾਂ......

ਤਾਰਿਆਂ ਦੀ ਚੁੰਨੀ ਵਾਲੀ ਰਾਤ ਜਦੋ ਮੁੱਕਦੀ,
ਸੱਜਰੀ ਸਵੇਰ ਘੁੰਡ ਮੁੱਖੜੇ ਤੋਂ ਚੁੱਕਦੀ,
ਸੂਰਜੇ ਦੀ ਟਿੱਕੀ ਉਹਦੇ ਮੱਥੇ ਉੱਤੇ ਢੁੱਕਦੀ,
ਧੁੰਦ ਚ੍ ਨਹਾਤੀ ਹੋਈ ਰੱਬ ਦੀ ਕੋਈ ਮੇਹਰ ਐ,
ਦੁਨੀਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰ ਐ,
ਸਾਰਿਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰ ਐ