Delicious LinkedIn Facebook Twitter RSS Feed

ਭਗਤ ਸਿੰਘ ਤੇਰੀ ਸੋਚ ‘ਤੇ


ਭਗਤ ਸਿੰਘ ਤੇਰੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ ਦੇ ਜੋ ਨਾਅਰੇ ਲਾਉਂਦੇ ਨੇ,
ਅੰਦਰੋਂ ਤੇਰੀ ਸੋਚ ਤੋਂ ਉਹ ਵੀ ਤਾਂ ਘਬਰਾਉਂਦੇ ਨੇ,
ਤੈਂ ਦੇਸ਼ ਲਈ ਮਰਨਾ ਦੱਸਿਆ,
ਸੱਚ ਹੱਕ ਲਈ ਲੜਨਾ ਦੱਸਿਆ,
ਐਪਰ ਇਹ ਤਾਂ ਸੱਚ ਬੋਲਣ ਤੋਂ ਹੀ ਘਬਰਾਉਂਦੇ ਨੇ
ਭਗਤ ਤੇਰੀ ਸੋਚ ‘ਤੇ………………

ਤੇਰੀ ਸੋਚ ਨੇ ਸਾਮਰਾਜ ਦਾ ਤਖਤ ਹਿਲਾਇਆ ਸੀ
ਜਿਹਨਾਂ ਸਾਜਿ਼ਸ਼ ਕਰਕੇ ਤੈਨੂੰ ਫਾਂਸੀ ਲੁਆਇਆ ਸੀ
ਹਾਏ! ਅਫਸੋਸ ਉਹ ਅੱਜ ਦੇਸ਼ ਦੇ ਪਿਤਾ ਕਹਾਉਂਦੇ ਨੇ
ਭਗਤ ਸਿੰਘ ਤੇਰੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ………………

ਤੈਨੂੰ ਜੋ ਦੱਸਦੇ ਨੇ ਅੱਤਵਾਦੀ
ਸੋਚ ਉਹਨਾਂ ਦੀ ਹੈ ਵੱਖਵਾਦੀ
ਉਹ ਭਾਰਤ ਨੂੰ ਧਰਮ ਦੇ ਨਾਂ ‘ਤੇ ਵੰਡਣਾ ਚਾਹੁੰਦੇ ਨੇ
ਭਗਤ ਸਿੰਘ ਤੇਰੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ………………

ਤੇਰੀ ਨਾਸਤਿਕਤਾ ਦੀ ਸੋਚ ‘ਤੇ
ਉਹ ਵੀ ਹੋ ਜਾਂਦੇ ਖ਼ਾਮੋਸ਼ ਨੇ
ਜਿਹੜੇ ਆਪਣੇ ਆਪ ਨੂੰ ਤੇਰੇ ਵਾਰਸ ਕਹਾਉਂਦੇ ਨੇ
ਭਗਤ ਸਿੰਘ ਤੇਰੀ ਸੋਚ ‘ਤੇ ਪਹਿਰਾ ਦਿਆਂਗੇ ਠੋਕ………………

ਕੁੱਲੀ, ਗੁੱਲੀ, ਜੁੱਲੀ ਲਈ ਜੋ ਲੜਦੇ
ਜਿਹੜੇ ਉਹਨਾਂ ਦਾ ਇਨਕਾਉਂਟਰ ਕਰਦੇ
ਉਹੋ ਅੱਜ ਬੁੱਤ ਬਣਾ ਤੇਰੇ ਗਲ਼ ਹਾਰ ਫੁੱਲਾਂ ਦਾ ਪਾਉਂਦੇ ਨੇ
ਭਗਤ ਸਿੰਘ ਤੇਰੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ………………

ਅੱਜ ਦੇ ਨੇਤਾ ‘ਤੇ ਅਭਿਨੇਤਾ
ਸੜਕਛਾਪ ਨੇ ਇਹ ਵਿਕ੍ਰੇਤਾ
ਤੇਰੇ ਨਾਂ ‘ਤੇ ਬੱਸ ਆਪਣੀਆਂ ਜੇਬਾਂ ਗਰਮਾਉਂਦੇ ਨੇ
ਭਗਤ ਸਿੰਘ ਤੇਰੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ………………

ਸਾਡੀ ਦੋਗਲ਼ੀ ਨੀਤੀ ਕਰਕੇ
ਜੀਅ ਰਹੇ ਹਾਂ ਅਸੀਂ ਮਰ ਮਰ ਕੇ
ਤੇਰੇ ਜਿਹੇ ਪੁੱਤ ਕਿੱਥੇ ਸਾਡੇ ਘਰੀਂ ਸਮਾਉਂਦੇ ਨੇ
ਭਗਤ ਸਿੰਘ ਤੇਰੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ
ਦੇ ਜੋ ਨਾਅਰੇ ਲਾਉਂਦੇ ਨੇ
ਤੇਰੀ ਸੋਚ ‘ਤੇ ਅੰਦਰੋਂ ਉਹ ਵੀ ਤਾਂ ਘਬਰਾਉਂਦੇ ਨੇ………………

*************************
ਤੇਰਾ ਸਾਥ

ਹੁਣ ਬਿਨ ਤੇਰੇ ਨਹੀਂ ਰਹਿ ਹੁੰਦਾ
ਪਰ ਦੁਨੀਆ ਨੂੰ ਨਹੀਂ ਕਹਿ ਹੁੰਦਾ
ਕੀ ਤੇਰੇ ਮੇਰੇ ਰਿਸ਼ਤੇ ਨੂੰ
ਏ ਦੁਨੀਆ ਸਮਝ ਵੀ ਪਾਏਗੀ
ਜਾਂ ਸਾਥ ਤੇਰੇ ਨੂੰ ਤਰਸਦਿਆਂ
ਰੂਹ ਦੁਨੀਆ ਤੋਂ ਉਡ ਜਾਏਗੀ ।।

ਦਿਲ ਕਰਦਾ ਜਗ ਨੂੰ ਆਖ ਦਿਆਂ
ਮੇਰਾ ਓਹਦੇ ਬਿਨਾ ਗੁਜ਼ਾਰਾ ਨਹੀਂ
ਇਸ ਖੂਬ ਲੰਮੇਰੀ ਜਿੰਦਗੀ ਵਿੱਚ
ਬਿਨਾ ਓਹਦੇ ਕੋਈ ਸਹਾਰਾ ਨਹੀਂ
ਕੀ ਸਾਥ ਤੇਰੇ ਦੀ ਮਨਜ਼ੂਰੀ
ਮੈਨੂੰ ਦੁਨੀਆ ਤੋਂ ਮਿਲ ਪਾਏਗੀ
ਜਾਂ ਸਾਥ ਤੇਰੇ ਨੂੰ ਤਰਸਦਿਆਂ
ਰੂਹ ਦੁਨੀਆ ਤੋਂ ਉਡ ਜਾਏਗੀ ।।

ਇਹ ਸਾਂਝ ਮੁਹੱਬਤਾਂ ਵਾਲੀ ਜੋ
ਤੂੰ ਕਮਲੀ ਦੇ ਨਾਲ ਪਾਈ ਏ
ਇਹ ਜਿੰਦਗੀ ਕਿੱਦਾਂ ਜਿਉਣੀ ਏ
ਤੂੰ ਹੀ ਤਾਂ ਆਣ ਸਿਖਾਈ ਏ
ਅਜੇ ਨਵੇਂ ਨੇ ਇਹ ਰਾਹ ਜਿੰਦਗੀ ਦੇ
ਕੱਲੀ ਕਮਲੀ ਤੇਰੀ ਭੁੱਲ ਜਾਏਗੀ
ਜਾਂ ਸਾਥ ਤੇਰੇ ਨੂੰ ਤਰਸਦਿਆਂ
ਰੂਹ ਦੁਨੀਆ ਤੋਂ ਉਡ ਜਾਏਗੀ ।।

ਇਕ ਰਬ ਅੱਗੇ ਅਰਜੋਈ ਏ
ਨਾ ਵੱਖ ਕਰੀਂ ਦੋ ਰੂਹਾਂ ਨੂੰ
ਅੱਜ ਪਿਆਰ ਦਾ ਸਾਵਣ ਮਿਲਿਆ ਏ
ਮੁੱਦਤਾਂ ਤੋਂ ਸੁੱਕਿਆਂ ਖੂਹਾਂ ਨੂੰ
ਜੇ ਇਹ ਸੁਣ ਲਈ ਤਾਂ ਵਾਦਾ ਏ
ਕਦੇ ਹੋਰ ਅਰਜ਼ ਨਾ ਆਏਗੀ
ਜਾਂ ਸਾਥ ਤੇਰੇ ਨੂੰ ਤਰਸਦਿਆਂ
ਰੂਹ ਦੁਨੀਆ ਤੋਂ ਉਡ ਜਾਏਗੀ ।।

ਇਕ ਤੂੰ ਹੋਵੇਂ ਇਕ ਮੈਂ ਹੋਵਾਂ
ਨਾ ਦੁਨੀਆਂ ਤੇ ਕੋਈ ਹੋਰ ਰਹੇ
ਤੂੰ ਕਹੀ ਜਾਏਂ ਮੈਂ ਸੁਣਦੀ ਰਹਾਂ
ਤੇ ਕੋਈ ਨਾ ਤੀਜਾ ਕੋਲ ਬਹੇ
ਕੀ ਪਤਾ ਕਦੋਂ ਤੱਕ ਇਹੋ ਜਿਹੀ
ਇਕ ਸ਼ਾਮ ਸੰਧੂਰੀ ਛਾਏਗੀ
ਜਾਂ ਸਾਥ ਤੇਰੇ ਨੂੰ ਤਰਸਦਿਆਂ
ਰੂਹ ਦੁਨੀਆ ਤੋਂ ਉਡ ਜਾਏਗੀ।

***************************
 ਇਕ

ਬਰਸੋਂ ਜੁਨੂੰ ਸਹਿਰਾ-ਸਹਿਰਾ ਭਟਕਤਾ ਹੈ,
ਘਰ ਮੇਂ ਰਹਿਨਾ ਯੂੰ ਹੀ ਨਹੀਂ ਆ ਜਾਤਾ ਹੈ।

ਪਿਆਸ ਔਰ ਧੂਪ ਕੇ ਆਦੀ ਹੋ ਜਾਤੇ ਹੈਂ ਹਮ,
ਜਬ ਦਸ਼ਤ ਕਾ ਖੇਲ ਸਮਝ ਮੇਂ ਆਤਾ ਹੈ।

ਆਦਤ ਥੀ ਤੋ ਪੁਕਾਰ ਲਿਆ ਤੁਮ ਕੋ ਵਰਨਾ,
ਇਤਨੇ ਕਰਬ ਮੇਂ ਕੌਨ ਕਿਸੇ ਯਾਦ ਆਤਾ ਹੈ।

ਮੌਤ ਭੀ ਇਕ ਹਲ਼ ਹੈ ਮਸਾਇਲ ਕਾ ਲੇਕਿਨ,
ਦਿਲ ਯੇ ਸਹੂਲਤ ਲੇਤੇ ਹੁਏ ਘਬਰਾਤਾ ਹੈ।

ਇਕ ਤੁਮ ਹੀ ਤੋ ਗਵਾਹ ਹੋ ਮੇਰੇ ਹੋਨੇ ਕੇ,
ਆਇਨਾ ਤੋ ਅਬ ਭੀ ਮੁਝੇ ਝੁਠਲਾਤਾ ਹੈ।

ਉਫ਼ ਯੇ ਸਜ਼ਾ ਤੋ ਕੋਈ ਇਨਸਾਫ਼ ਨਹੀਂ,
ਕੋਈ ਮੁਝੇ ਮੁਜਰਿਮ ਹੀ ਨਹੀਂ ਠਹਿਰਤਾ ਹੈ।

ਕੈਸੇ ਕੈਸੇ ਗੁਨਾਹ ਕੀਏ ਹੈਂ ਖ਼ਵਾਬੋਂ ਮੇਂ,
ਕਿਆ ਯੇ ਭੀ ਮੇਰੇ ਹੀ ਹਿਸਾਬ ਮੇਂ ਆਤਾ ਹੈ।

ਦੋ
ਇੰਤਹਾ ਤਕ ਬਾਤ ਲੇ ਜਾਤਾ ਹੂੰ ਮੈਂ,
ਅਬ ਉਸੇ ਐਸੇ ਹੀ ਸਮਝਾਤਾ ਹੂੰ ਮੈਂ।

ਕੁਛ ਹਵਾ ਕੁਛ ਦਿਲ ਧੜਕਨੇ ਕੀ ਸਦਾ,
ਸ਼ੋਰ ਮੇਂ ਕੁਛ ਸੁਨ ਨਹੀਂ ਪਾਤਾ ਹੂੰ ਮੈਂ।

ਬਿਨ ਕਹੇ ਆਊਂਗਾ ਜਬ ਭੀ ਆਊਂਗਾ,
ਮੁੰਤਜ਼ਿਰ ਨਜ਼ਰੋਂ ਸੇ ਘਬਰਾਤਾ ਹੂੰ ਮੈਂ।

ਯਾਦ ਆਤੀ ਹੈ ਤਿਰੀ ਸੰਜੀਦਗੀ,
ਔਰ ਫਿਰ ਹੰਸਤਾ ਚਲਾ ਜਾਤਾ ਹੂੰ ਮੈਂ।

ਆਪਣੀ ਸਾਰੀ ਸ਼ਾਨ ਖੋ ਦੇਤਾ ਹੈ ਜ਼ਖ਼ਮ,
ਜਬ ਦਵਾ ਕਰਤਾ ਨਜ਼ਰ ਆਤਾ ਹੂੰ ਮੈਂ।

ਛੁਪ ਰਹਾ ਹੂੰ ਆਇਨੇ ਕੀ ਆਂਖੋਂ ਸੇ,
ਥੋੜਾ ਥੋੜਾ ਰੋਜ਼ ਧੁੰਦਲਾਤਾ ਹੂੰ ਮੈਂ।

ਆਜ ਉਸ ਪਰ ਭੀ ਭਟਕਨਾ ਪੜ ਗਯਾ,
ਰੋਜ਼ ਜਿਸ ਘਰ ਸੇ ਆਤਾ ਹੂੰ ਮੈਂ।

ਤਿੰਨ
ਦਿਲੋਂ ਪਰ ਨਕਸ਼ ਹੋਣਾ ਚਾਹਤਾ ਹੂੰ,
ਮੁਕੰਮਿਲ ਮੌਤ ਸੇ ਘਬਰਾਤਾ ਹੂੰ।

ਸਭੀ ਸੇ ਰਾਜ਼ ਕਹੇ ਦੇਤਾ ਹੂੰ ਅਪਨੇ,
ਨਾ ਜਾਨੇ ਕਿਆ ਛੁਪਾਨਾ ਚਾਹਤਾ ਹੂੰ।

ਕੋਈ ਜਜ਼ਬਾ ਨਯਾ ਜਾਗੇ ਤੋ ਕੈਸੇ,
ਕਿ ਮੈਂ ਉਸਕਾ ਬਹੁਤ ਦੇਖਾ ਹੁਆ ਹੂੰ।

ਮੁਝੇ ਮਹਿਫ਼ਿਲ ਕੇ ਬਾਹਰ ਕਾ ਨਾ ਸਮਝੋ,
ਮੈਂ ਅਪਨਾ ਜਾਮ ਖ਼ਾਲੀ ਕਰ ਚੁਕਾ ਹੂੰ।

ਤਵਜਜ਼ੋ ਕੇ ਲਿਯੇ ਤਰਸਾ ਹੂੰ ਇਤਨਾ,
ਕਿ ਇਕ ਇਲਜ਼ਾਮ ਪੇ ਖ਼ੁਸ਼ ਹੋ ਰਹਾ ਹੂੰ।

ਮਿਰੀ ਮਹਿਫ਼ਿਲ ਭੀ ਕਬ ਮੇਰੀ ਹੈ 'ਸ਼ਾਕਿਰ',
ਯਹਾਂ ਭੀ ਮੈਂ ਜਗਹ ਹੀ ਘੇਰਤਾ ਹੂੰ।