ਫ਼ਕੀਰ
ਮੈਂ ਤਾਂ
ਬਸ ਮੁਹੱਬਤ ਕੀਤੀ ਸੀ
ਪਤਨੀ ਤਾਂ ਸੰਯੋਗਾਂ ਨੇ ਲੱਭੀ ਸੀ......
ਮੈਂ ਤਾਂ
ਅਰਾਮ ਲਈ ਰਾਤ ਮੰਗੀ ਸੀ
ਅੱਗ ਦੀ ਇਬਾਰਤ ਤਾਂ
ਵਕਤ ਨੇ ਲਿਖੀ ਸੀ.......
ਮੈਂ ਤਾਂ
ਖੁਸ਼ੀ ਵਿਚ
ਸੰਭੋਗ ਕੀਤਾ ਸੀ
ਬੱਚੇ ਤਾਂ ਕੁਦਰਤ ਨੇ ਜੰਮੇ ਸੀ.....
ਮੈਂ ਤਾਂ
ਇੱਟਾਂ ਜੌੜ ਕੇ ਛੱਤ ਰੱਖੀ ਸੀ
ਘਰ ਤਾਂ
ਬੱਚਿਆਂ ਨੇ ਸਿਰਜਿਆ ਸੀ......
ਮੈਂ ਹੁਣ
ਕਾਹਤੋਂ ਫ਼ਕੀਰ ਹੋਣਾ ਚਾਹੁੰਦਾ ਹਾਂ
ਪਤਾ ਹੀ ਨਹੀਂ ਲੱਗਦਾ....