Delicious LinkedIn Facebook Twitter RSS Feed

ਜ਼ਲ


ਜ਼ਲ

ਹਰਿੱਕ ਚਾਹਤ ਮੁਕਾ ਦਿੱਤੀ,ਹਰਿੱਕ ਹਰਕਤ ਮੁਕਾ ਦਿੱਤੀ
ਤੂੰ ਮਛਲੀ ਨੂੰ ਜੁਦਾ ਕਰਕੇ ਮੁਹੱਬਤ ਨੂੰ ਸਜ਼ਾ ਦਿੱਤੀ......

ਮੈਂ ਚਾਹਾਂ ਵੀ ਜ਼ਜੀਰਾ ਛੱਡ ਕੇ ਕਿਧਰੇ ਜਾ ਨਹੀਂ ਸਕਦਾ,
ਮੈਂ ਸਰਦੀ ਦੇ ਦਿਨਾਂ ਅੰਦਰ,ਹਰਿੱਕ ਬੇੜੀ ਜਲਾ ਦਿੱਤੀ....

ਅਜੇ ਤੀਕਰ ਵੀ ਖ਼ੁਸ਼ੀਆਂ ਦਾ ਕੋਈ ਨੁਸਖ਼ਾ ਨਾ ਲੱਭ ਸਕਿਆ,
ਮੈਂ ਸਾਰੀ ਉਮਰ ਹੀ ਪ੍ਰਯੋਗਸ਼ਾਲਾ ਵਿਚ ਲੰਘਾ ਦਿੱਤੀ...

ਮੈਂ ਪਰਲੇ ਪਾਰ ਜਾਣਾ ਸੀ,ਤੂੰ ਉਰਲੇ ਪਾਰ ਆਣਾ ਸੀ,
ਮਲਾਹਾਂ ਦੀ ਲੜਾਈ ਨੇ ਤਾਂ ਬੇੜੀ ਹੀ ਡੁਬਾ ਦਿੱਤੀ...

ਮੁਹੱਬਤ ਦੀ ਕਹਾਣੀ ਤਾਂ ਉਦਾਸੀ ਤੀਕ ਪਹੁੰਚੀ ਏ,
ਮੈਂ ਜਿਸ ਨੂੰ ਹਾਰ ਪਾਣਾ ਸੀ ਉਹਨੇ ਗਰਦਨ ਕਟਾ ਦਿੱਤੀ..