ਮੈਂ ਜਦੋਂ ਆਤਮਾ ਸੀ..
ਮੈਂ ਜਦੋਂ ਆਤਮਾ ਸੀ
ਤਾਂ ਘੁੰਮਦਾ ਰਹਿੰਦਾ ਸੀ
ਉੱਡਦਾ ਰਹਿੰਦਾ ਸੀ.....
ਮੇਰੀ ਉਡਾਣ ਵੇਖ ਕੇ
ਚੰਨ ਸੂਰਜ ਤੱਕਦੇ ਰਹਿੰਦੇ ਸਨ
'ਮਹਾਨ ਭਾਲੂ'
'ਹੰਟਰ'
ਵੱਡੇ-ਵੱਡੇ ਤਾਰਾ ਝੁੰਡ ਹੱਸਦੇ ਰਹਿੰਦੇ ਸਨ.....
ਮੇਰੇ ਰਸਤੇ'ਚ
ਅਨੇਕ 'ਕਾਲੇ ਮੋਘੇ' ਆਏ
ਤੇ ਆਤਮਾ ਨੇ
'ਅਨੇਕ-ਚਾਨਣ' ਮੀਲ ਗਾਹੇ......
ਨਾ ਥੱਕਣਾ
ਨਾ ਰੁਕਣਾ
ਨਾ ਬਹਿਣਾ
ਏਨੀ ਅਜ਼ਾਦੀ ਤਾਂ
ਕਿਸੇ ਰੱਬ ਕੋਲ ਵੀ ਨਹੀਂ ਹੋਣੀ.....
ਪਰ
ਇਹ ਜਦੋਂ ਤੋਂ ਜਿਸਮ ਮਿਲਿਆ
ਧਰਤੀ ਨੇ
ਆਪਣੇ ਕਿੱਲੇ ਨਾਲ ਬੰਨਿਆ
ਹਿੱਲਣ ਹੀ ਨਹੀਂ ਦੇਂਦੀ.......
ਮੈਂ ਕੈਦ 'ਚ ਹਾਂ |