Delicious LinkedIn Facebook Twitter RSS Feed

ਮਾਰਚ ਦੀ ਇੱਕ ਸਵੇਰ


ਤਾਰ ਤੇ ਲਟਕ ਰਹੇ ਨੇ
   ਹੁਣੇ
   ਧੋਤੇ
   ਕਮੀਜ਼
ਬਾਹਾਂ ਅੱਧੀਆਂ ਦੇ
ਮਹੀਨ ਪਤਲੇ ਹਲਕੇ ਰੰਗਾਂ ਵਾਲੇ

ਕੋਲ ਖੜਾ ਰੁੱਖ
ਖੁਸ਼ ਹੁੰਦਾ ਹੈ
ਸੋਚਦਾ ਹੈ

ਮੇਰੇ ਵਾਂਗੂੰ
ਕਿਸੇ ਹੋਰ ਸ਼ੈਅ ਤੇ ਵੀ
ਆਉਂਦੇ ਨੇ ਨੇ ਪੱਤੇ ਨਵੇਂ
ਹਰ ਛਿਮਾਹੀ ਵਰ੍ਹੇ ||